ਜੇ ਤੁਸੀਂ ਜੂਆ ਖੇਡ ਰਹੇ ਹੋ, ਤਾਂ ਯਾਦ ਰੱਖਣ ਲਈ ਕੁਝ ਸਲਾਹਾਂ।

ਜੂਆ ਅਕਸਰ ਮਨੋਰੰਜਨ ਦੇ ਇਕ ਢੰਗ ਵਜੋਂ ਦੇਖਿਆ ਜਾਂਦਾ ਹੈ, ਪਰ ਜੇ ਤੁਸੀਂ ਪੈਸਾ ਕਮਾਉਣ ਲਈ, ਰੋਜ਼ਮਰ੍ਹਾ ਦੇ ਤਣਾਅ ਤੋਂ ਬਚਣ ਲਈ, ਜਾਂ ਆਪਣੀ ਸਮਰੱਥਾ ਤੋਂ ਵੱਧ ਖਰਚ ਕਰਦੇ ਹੋ, ਤਾਂ ਇਹ ਜਲਦੀ ਹੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

Indian couple and Indian counsellor

ਜੇ ਤੁਸੀਂ ਜੂਆ ਖੇਡਦੇ ਹੋ ਤਾਂ ਧਿਆਨ ਵਿੱਚ ਰੱਖਣ ਯੋਗ ਸਲਾਹ

ਜੂਏ ਨਾਲ ਨੁਕਸਾਨ ਕਿਸੇ ਨੂੰ ਵੀ ਹੋ ਸਕਦਾ ਹੈ। ਬਿਨਾਂ ਖਤਰੇ ਦੇ ਜੂਏ ਵਰਗੀ ਕੋਈ ਚੀਜ਼ ਨਹੀਂ ਹੁੰਦੀ, ਪਰ ਹੇਠ ਦਿੱਤੀਆਂ ਅੱਠ ਗੱਲਾਂ ਤੁਹਾਨੂੰ ਜੂਏ ਨੂੰ ਕਾਬੂ ਵਿੱਚ ਰੱਖਣ ਅਤੇ ਆਪਣੀ ਭਲਾਈ ਦੇ ਰਾਹ ਚਲਦੇ ਰਹਿਣ ਵਿੱਚ ਮਦਦ ਕਰ ਸਕਦੀਆਂ ਹਨ।

ਜੂਏ ‘ਤੇ ਪੈਸਾ ਖਰਚਣ ਤੋਂ ਪਹਿਲਾਂ:

  • ਆਪਣੇ ਖਰਚ ਦੀ ਇੱਕ ਹੱਦ ਤੈਅ ਕਰੋ
  • ਪਹਿਲਾਂ ਤੋਂ ਸਮੇਂ ਦੀ ਸੀਮਾ ਨਿਰਧਾਰਤ ਕਰੋ
  • ਪਹਿਲਾਂ ਹਾਰੇ ਪੈਸੇ ਵਾਪਸ ਜਿੱਤਣ ਦੀ ਕੋਸ਼ਿਸ਼ ਨਾ ਕਰੋ — ਹਾਰੇ ਹੋਏ ਪੈਸਿਆਂ ਦੇ ਪਿੱਛੇ ਭੱਜਣਾ ਅਕਸਰ ਹੋਰ ਵੱਡੇ ਨੁਕਸਾਨ ਵੱਲ ਲੈ ਜਾਂਦਾ ਹੈ.
  • ਆਪਣੀਆਂ ਭਾਵਨਾਵਾਂ ‘ਤੇ ਧਿਆਨ ਦਿਓ
  • ਹੋਰ ਲੋਕਾਂ ਨਾਲ ਸੰਪਰਕ ਬਣਾਓ
  • ਹੋਰ ਸਰਗਰਮੀਆਂ ਵਿੱਚ ਸਮਾਂ ਬਿਤਾਓ
  • ਵਾਰ-ਵਾਰ ਅਰਾਮ ਕਰੋ
  • ਜੇ ਸ਼ਰਾਬ ਜਾਂ ਨਸ਼ਾ ਕੀਤਾ ਹੋਵੇ ਤਾਂ ਸਾਵਧਾਨ ਰਹੋ — ਨਸ਼ੇ ਦੀ ਹਾਲਤ ਵਿੱਚ ਹੱਦ ਤੋਂ ਵੱਧ ਜੂਆ ਖੇਡਣ ਦਾ ਖਤਰਾ ਵੱਧ ਜਾਂਦਾ ਹੈ